Journey to India from Canada during pandemic COVID – 19/ punjabi । ਸਾਡਾ ਕੈਨੇਡਾ ਤੋਂ ਪੰਜਾਬ ਤੱਕ ਦਾ ਸਫ਼ਰ ਮਹਾਮਾਰੀ ਕੋਵਿਡ 19 ਦੌਰਾਨ।
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ।। ਮੈਂ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲੱਗਾ ਹਾਂ। ਜਿਸ ਵਿਚ ਮੈਂ ਤੁਹਾਨੂੰ ਦੱਸਾਂਗਾ ਕਿ ਕੋਵਿਡ-19 ਦੌਰਾਨ ਕਿਵੇਂ ਅਸੀਂ ਕੈਨੇਡਾ ਤੋਂ ਭਾਰਤ ਆਏ। ਮੈਂ ਆਪਣੀ ਇਸ ਕਹਾਣੀ ਨੂੰ ਤਿੰਨ ਹਿੱਸੇਆ ਵਿਚ ਵੰਡਿਆ ਹੈ। ਪਹਿਲੇ ਹਿੱਸੇ ਵਿਚ ਕੈਨੇਡਾ ਵਿੱਚ ਗੁਜਾਰੇ ਦਿਨ। ਦੂਜੇ ਹਿੱਸੇ ਵਿਚ ਕੈਨੇਡਾ ਏਅਰਪੋਰਟ ਤੋਂ ਦਿੱਲੀ ਏਅਰਪੋਰਟ ਤੱਕ ਦਾ ਸਮਾਂ। ਤੀਜੇ ਹਿੱਸੇ ਵਿਚ ਭਾਰਤ ਵਿਚ ਬਿਤਾਏ ਦਿਨ। ਭਾਗ ਪਹਿਲਾ: ਕੈਨੇਡਾ ਵਿਚ ਗੁਜ਼ਾਰੇ ਦਿਨ।। ਮੈਨੂੰ ਕੈਨੇਡਾ ਆਏ ਨੂੰ ਸਾਢੇ 5 ਸਾਲ ਤੋਂ ਜ਼ਿਆਦਾ ਹੋ ਗਏ ਸੀ ਅਤੇ ਮੇਰੀ ਪਤਨੀ ਨੂੰ ਡੇਢ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸੀ। ਅਸੀਂ ਇਸ ਬਗਾਨੇ ਮੁਲਕ ਵਿਚ ਪੈਰਾਂ ਤੇ ਖਲੋਣ ਲਈ ਬਹੁਤ ਮਿਹਨਤ ਕਰ ਰਹੇ ਸਾਂ। ਇਸ ਦੌਰਾਨ ਜ਼ਿੰਦਗੀ ਵਿੱਚ ਬਹੁਤ ਉਤਰਾਅ ਚੜਾਅ ਆ ਰਹੇ ਸੀ। ਫਰਵਰੀ ਦਾ ਮਹੀਨਾ ਅੱਧਾ ਨਿਕਲ ਗਿਆ ਸੀ। ਇਸ ਵਾਰ ਫਰਵਰੀ ਮਹੀਨੇ ਵਿੱਚ ਦੋ ਤਿੰਨ ਵਾਰ ਹੀ ਬਰਫ਼ (Snow) ਪਈ ਸੀ। ਇਸ ਸਾਲ ਫਰਵਰੀ ਮਹੀਨੇ ਵਿੱਚ ਮੌਸਮ ਵੀ ਬਹੁਤ ਸੋਹਣਾ ਰਹਿੰਦਾ ਸੀ। ਮੈਂ ਪਹਿਲਾਂ ਹੀ ਸੋਚ ਰੱਖਿਆ ਸੀ ਕੇ ਇਸ ਵਾਰ ਜੂਨ ਜੁਲਾਈ ਦੇ ਮਹੀਨੇ ਵਿੱਚ ਪਿੰਡ ਜਾਵਾਂਗਾ। ਭਰ ਗਰਮੀ ਦੇ ਮਹੀਨੇ ਵਿਚ ਪਿੰਡ ਜਾਣ ਦੇ ਕਈ ਕਾਰਣ ਸਨ। ਸਭ ਤੋਂ ਪਹਿਲਾਂ ਕਾਰਣ ਮੇਰੇ ਸਿਟੀਜ਼ਨਸ਼ਿਪ ਦੇ ਦਿਨ ਪੂਰੇ ਹੋ ਜਾਣੇ ਸੀ, ਫੇਰ ਮੈਂ ਆਪਣਾ ਕੈਨੇਡੀਅਨ ਪਾਸਪੋਰਟ (pa...