Journey to India from Canada during pandemic COVID – 19/ punjabi । ਸਾਡਾ ਕੈਨੇਡਾ ਤੋਂ ਪੰਜਾਬ ਤੱਕ ਦਾ ਸਫ਼ਰ ਮਹਾਮਾਰੀ ਕੋਵਿਡ 19 ਦੌਰਾਨ।
ਅਸੀਂ ਹੁਣ ਇਹ ਏਅਰਪੋਰਟ ਤੋਂ ਬਾਹਰ ਆ ਚੁੱਕੇ ਸੀ। ਬਾਹਰ ਆ ਕੇ ਦੋ ਮਿੰਟਾਂ ਲਈ ਸੁੰਨ ਹੋ ਕੇ ਖੜ ਗਏ ਅਤੇ ਸਾਨੂੰ ਖੁਦ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਅਸੀਂ ਵਾਪਸ ਪਰਤ ਆਏ ਆ। ਫੇਰ ਅਸੀਂ ਸਭ ਤੋਂ ਪਹਿਲਾਂ ਡਰਾਈਵਰ ਨੂੰ ਫੋਨ ਮਿਲਾਇਆ ਜੋ ਕਿ ਪਾਰਕਿੰਗ ਵਿਚ ਖੜ੍ਹਾ ਸੀ। ਮੈਂ ਅਤੇ ਨਾ ਹੀ ਕਦੀ ਮੇਰੀ ਪਤਨੀ ਦਿੱਲੀ ਤੋਂ ਅੰਮ੍ਰਿਤਸਰ ਤੱਕ ਬੱਸ ਜਾ ਟੈਕ੍ਸੀ ਤੇ ਗਏ ਸੀ। ਅਸੀਂ ਉਸ ਨੂੰ ਆਪਣੀ ਜਗਾ ਦੱਸ ਕੇ ਓਥੇ ਆਉਣ ਲਈ ਕਿਹਾ। ਇਸੇ ਦੌਰਾਨ ਅਸੀਂ ਉਥੋਂ ਦੋ ਪਾਣੀ ਦੀਆਂ ਬੋਤਲਾਂ ਵੀ ਫੜ ਲਈਆਂ। ਸਾਨੂੰ ਹੁਣ ਦਸ ਪੰਦਰਾਂ ਮਿੰਟ ਹੋ ਗਏ ਸਨ ਨਾ ਤੇ ਡਰਾਈਵਰ ਅਜੇ ਤੱਕ ਆਇਆ ਸੀ ਨਾ ਹੀ ਸਾਨੂੰ ਪਾਰਕਿੰਗ ਲਭ ਰਹੀ ਸੀ। ਥੋੜ੍ਹੇ ਸਮੇਂ ਬਾਅਦ ਹੀ ਸਾਨੂੰ ਸਾਡੇ ਪਿੰਡ ਦਾ ਹੀ ਡਰਾਈਵਰ ਮਿਲ ਗਿਆ। ਅਸੀਂ ਪਹਿਲਾਂ ਦਾ ਇੱਕ ਦੂਜੇ ਨੂੰ ਦੋ ਮਿੰਟ ਦੇਖਦੇ ਹੀ ਰਹੇ ਫੇਰ ਉਸਨੇ ਮੈਨੂੰ ਪਹਿਚਾਣ ਲਿਆ ਅਤੇ ਉਹ ਮੇਰੇ ਕੋਲ ਆ ਗਿਆ। ਦਰਸਲ ਡਰਾਇਵਰੀ ਤੋਂ ਪਹਿਲਾਂ ਉਹ ਜਦ ਮੈਂ ਛੋਟਾ ਹੁੰਦਾ ਸੀ ਉਹ ਸਾਡੇ ਨਾਲ ਆਥਰੀ ਕਰਦਾ ਹੁੰਦਾ ਸੀ। ਮੇਰਾ ਉਹਦੇ ਨਾਲ ਬਹੁਤ ਪਿਆਰ ਸੀ ਉਹ ਤਾਂ ਮੈਨੂੰ ਛੋਟੇ ਹੁੰਦੇ ਤੋਂ ਖਿਡਾਉਣ ਦਾ ਵੀ ਰਿਹਾ ਸੀ। ਸਾਡੇ ਸਾਰੇ ਪ੍ਰੋਗ੍ਰਾਮਾਂ ਤੇ ਉਹ ਕਾਰਾਂ ਦਾ ਬੰਦੋਬਸਤ ਕਰਦਾ ਹੁੰਦਾ ਸੀ। ਪਰ ਇਸ ਵਾਰ ਮੇਰੇ ਸਹੁਰਿਆਂ ਨੇ ਹੈ ਡਰਾਈਵਰ ਭੇਜ ਦਿੱਤਾ ਸੀ। ਉਹ ਵੀ ਸਾਨੂੰ ਸਵੇਰ ਤੋਂ ਉਡੀਕ ਰਿਹਾ ਸੀ। ਮੈਂ ਟੀਟੂ ਨੂੰ ਅਪਣੀ ਮਜਬੂਰੀ ਦੱਸੀ ਅਤੇ ਉਥੋਂ ਅੱਗੇ ਨੂੰ ਚੱਲ ਪਏ ਉਹ ਵੀ ਥੋੜ੍ਹਾ ਮਹੂਸ ਰਿਹਾ ਸੀ। ਉਹਨੇ ਸਮੇਂ ਨੂੰ ਸਾਡਾ ਡਰਾਈਵਰ ਸਾਡੇ ਵੱਲ ਤੁਰਦੇ ਆ ਗਿਆ। ਇਕ ਬੈਗ ਵਾਲੀ ਰੇਹੜੀ ਉਸ ਨੇ ਫੜ ਲਈ ਅਤੇ ਏਕ ਮੈਂ ਲੈ ਕੇ ਚੱਲ ਪਿਆ। ਫੇਰ ਸਾਨੂੰ ਥੋੜਾ ਟਾਇਮ ਲਗਾ ਪਾਰਕਿੰਗ ਤੱਕ ਪਹੁੰਚਦੇ ਨੂੰ ਕਿਉਂ ਕਿ ਉਸ ਨੂੰ ਵੀ ਰਸਤਾ ਨਹੀਂ ਸੀ ਪਤਾ, ਉਥੇ ਉਸ ਨੇ ਇੱਕ ਡਰਾਈਵਰ ਤੋਂ ਪੁੱਛ ਲਿਆ। ਪਰ ਸਾਡੇ ਨਾਲ ਚੱਲ ਪਿਆ ਮੈਨੂੰ ਉਸੇ ਸਮੇਂ ਹੀ ਪਤਾ ਲੱਗ ਗਿਆ ਸੀ ਕਿ ਇਹ ਪੈਸੇ ਮੰਗੇ ਗਾ। ਜਦ ਅਸੀਂ ਕਾਰ ਦੇ ਕੋਲ ਪਹੁੰਚ ਗਏ ਤਾਂ ਉਨ੍ਹਾਂ ਨੇ ਆਪੇ ਸਮਾਨ ਰੱਖ ਦਿੱਤਾ। ਏਥੇ ਜਾਣ ਲੱਗਿਆ ਮੇਰੇ ਕੋਲੋ ਕਨੇਡਾ - ਅਮਰੀਕੀ ਡਾਲਰ ਮੰਗਣ ਲੱਗ ਪਿਆ ਮੇਰੇ ਕੋਲ ਤਾਂ ਉਸ ਵੇਲੇ ਸਿਰਫ ਇਕ ਹੀ ਡਾਲਰ ਸੀ। ਉੱਥੇ ਆਮ ਹੀ ਲੋਕਾਂ ਤੋਂ ਡਾਲਰ ਮੰਗਦੇ ਦੇਖੇ ਜਾ ਸਕਦੇ ਨੇ। ਫਿਰ ਅਖੀਰ ਤੇ ਉਹਨੂੰ 200 ਰੁਪਈਏ ਦੇ ਕੇ ਖਲਾਸੀ ਕਰਾਈ। ਹੁਣ ਅਸੀਂ ਗੱਡੀ ਦੇ ਵਿਚ ਬੈਠ ਗਏ ਸਾਂ ਅਤੇ ਸਾਡੀ ਗੱਡੀ ਪਾਰਕਿੰਗ ਤੋਂ ਬਾਹਰ ਹਾਈਵੇਜ਼ ਤੇ ਆ ਚੁੱਕੀ ਸੀ। ਚਾਰੇ ਪਾਸੇ ਚਕਾਚੌਂਧ ਸੀ ਗੱਡੀ ਆਪਣੀ ਸਪੀਡ ਨਾਲ ਚੱਲ ਰਹੀ ਸੀ। ਮੈ ਬਾਰੀ ਖੋਲ ਕੇ ਸ਼ੀਸ਼ਾ ਥੱਲੇ ਕਰ ਲਿਆ ਅਤੇ ਇਧਰ ਓਧਰ ਦੇਖਣ ਲੱਗ ਪਿਆ। ਦਿੱਲੀ ਸ਼ਹਿਰ ਟਰੰਟੋ, ਨਿਊਯਾਰਕ ਵਰਗੇ ਸ਼ਹਿਰਾਂ ਨਾਲੋਂ ਘੱਟ ਨਹੀਂ ਸੀ। ਮੈਂ ਕਿੰਨਾ ਚਿਰ ਹੀ ਇਧਰ-ਉਧਰ ਦੇਖਦਾ ਰਿਹਾ। ਇਸ ਟਾਇਮ ਵਿੱਚ ਮੇਰੀ ਪਤਨੀ ਦੀ ਅੱਖ ਲੱਗ ਚੁੱਕੀ ਸੀ। ਸਾਨੂੰ ਪੂਰਾ ਇਕ ਘੰਟਾ ਲਗਾ ਦਿੱਲੀ ਤੋਂ ਨਿਕਲਦੇ। ਅਸੀਂ ਦਿੱਲੀ ਤੋਂ ਪੰਜਾਬ ਵਾਲੇ ਹਾਈਵੇ ਤੇ ਆ ਚੁੱਕੇ ਸਾ। ਮੈਂ ਆਪਣੀਆਂ ਹੀ ਸੋਚਾਂ ਵਿਚ ਡੁੱਬਿਆ ਹੋਇਆ ਸੀ, ਉਸੇ ਸਮੇਂ ਸਾਨੂੰ ਘਰੋਂ ਫੋਨ ਆਉਣੇ ਸ਼ੁਰੂ ਹੋ ਗਏ। ਮੈਂ ਵੀ ਇੱਕ ਦੋ ਫੋਨ ਸੱਜਣਾ ਮਿੱਤਰਾਂ ਨੂੰ ਕਰ ਲੈ ਸਨ। ਦਿੱਲੀ ਨਿਕਲਦੀਆਂ ਕਰਨਾਲ ਤੋਂ ਪਹਿਲਾਂ ਸੀ ਅਮਰੀਕ ਸੁਖਦੇਵ ਢਾਬੇ ਤੇ ਰੁਕੇ। ਡਰਾਈਵਰ ਆਪ ਚਾਹ ਪੀਣ ਚਲਾ ਗਿਆ ਅਸੀਂ ਵੀ ਉੱਤਰ ਕੇ ਚਾਹ ਪੀਣ ਚਲੇ ਗਏ। ਮੈਂ ਦੋ ਸਾਲ ਬਾਅਦ ਪੰਜਾਬ ਆਇਆ ਸਾਂ। ਅਸੀਂ ਚਾਹ ਪਾਣੀ ਪੀ ਉੱਥੋਂ ਚੱਲ ਪਏ। ਹੁਣ ਮੈਨੂੰ ਵੀ ਥੋੜੀ ਥੋੜੀ ਨੀਂਦ ਆਉਣੀ ਸ਼ੁਰੂ ਹੋ ਗਈ। ਮੇਰੀ ਵੀ ਝੋਕ ਲੱਗ ਗਈ ਅਤੇ ਮੈਂ ਵੀ ਘੰਟਾ ਇੱਕ ਸੌ ਲਿਆ। ਜਦ ਉੱਠਿਆ ਤਾਂ ਤਾਜ਼ਾ ਮਹਿਸੂਸ ਹੋ ਰਿਹਾ ਸੀ। ਉਸ ਤੋਂ ਬਾਅਦ ਨੀਂਦ ਨਹੀਂ ਸੀ ਆਈ ਸਾਰਾ ਦਿਨ। ਇਸ ਸਮੇਂ ਮੇਰੇ ਦਿਲ ਵਿੱਚ ਪੂਰਾ ਚਾਅ ਅਤੇ ਉਮੰਗ ਸੀ ਮੈਂ ਦੋ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ। ਉਸ ਦੇ ਨਾਲ ਨਾਲ ਡਰ ਵੀ ਬਹੁਤ ਲਗਦੇ ਆ ਰਿਹਾ ਸੀ। ਮੈਂ ਵਾਇਰਸ ਕਰਕੇ ਕਿਸੇ ਨੂੰ ਵੀ ਮੁਸ਼ਕਿਲ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਥੋੜੇ ਸਮੇਂ ਬਾਅਦ ਫਿਰ ਡਰਾਈਵਰ ਨੇ ਗਾਣੇ ਲਗਾ ਦਿੱਤੇ। ਹੁਣ ਦਿਨ ਦੇ 9 ਕੋ ਵੱਜ ਚੁੱਕੇ ਸਨ। ਡਰਾਈਵਰ ਦੀ ਹਾਲਤ ਤੋਂ ਲੱਗ ਰਿਹਾ ਸੀ ਜਿਵੇਂ ਉਸ ਨੂੰ ਬਹੁਤ ਨੀਂਦ ਆਈ ਹੋਵੇ ਤੇ ਭੁੱਖ ਨਾ ਬੁਰਾ ਹਾਲ ਹੋਇਆ ਹੋਵੇ। ਅਸੀਂ ਉਸ ਨੂੰ ਕਿਸੇ ਢਾਬੇ ਤੇ ਰੋਕਣ ਨੂੰ ਕਹਿ ਦਿੱਤਾ, ਫਿਰ ਉਸ ਨੇ ਪੰਜਾਬ ਵੜਦਿਆਂ ਹੀ ਕਿਸੇ ਢਾਬੇ ਤੇ ਗੱਡੀ ਰੋਕ ਲਈ। ਅਸੀਂ ਉਸ ਨੂੰ ਇਸ ਵਾਰ ਆਪਣੇ ਨਾਲ ਹੀ ਰੋਟੀ ਖਾਣ ਲਈ ਕਿਹਾ। ਉਸ ਨੇ ਆਪਣੀ ਰੋਟੀ ਵੱਖਰੀ ਹੀ ਖਾਦੀ। ਫਿਰ ਅਸੀਂ ਰੋਟੀ ਦੇ ਪੈਸੇ ਦੇ ਕੇ ਨਿਕਲ ਗਏ। ਹੁਣ ਮੈਂ ਤੁਹਾਨੂੰ ਫੋਨ ਕਰ ਦਿੱਤਾ ਸੀ ਕੇ ਦੋ-ਤਿੰਨ ਘੰਟੇ ਵਿਚ ਅਸੀ ਘਰ ਪਹੁੰਚ ਰਹੇ ਹਾਂ। ਉਸ ਸਮੇਂ ਪੰਜਾਬ ਬੋਰਡ ਦੇ ਪੇਪਰ ਚੱਲ ਰਹੇ ਸਨ। ਪਿਤਾ ਜੀ ਸਰਕਾਰੀ ਸਕੂਲ ਘੁਮਾਣ ਵਿੱਚ ਪ੍ਰਿੰਸੀਪਲ ਸਨ, ਮਾਤਾ ਜੀ ਵੀ ਉਸੇ ਸਕੂਲ ਵਿਚ ਅਧਿਆਪਕ ਸਨ। ਮਾਤਾ ਜੀ ਅੱਧੀ ਛੁੱਟੀ ਲੈ ਘਰ ਨੂੰ ਆ ਗਏ। ਜਿਵੇਂ ਜਿਵੇਂ ਸਫ਼ਰ ਨਿਕਲ ਰਿਹਾ ਸੀ, ਮਨ ਵਿਚ ਚਾਹ ਡੂੰਘਾ ਹੋਈ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਪੂਰੇ ਭਾਰਤ ਵਿੱਚ ਗਿਣਤੀ ਦੇ ਕਰੋਨਾ ਵਾਇਰਸ ਦੇ ਕੇਸ ਸਨ। ਅਜੇ ਤੱਕ ਕੋਈ ਲਾਕਡਾਊਨ ਨਹੀਂ ਸੀ ਹੋਇਆ। ਥੋੜੇ ਸਮੇਂ ਤੱਕ ਅਸੀਂ ਘਰ ਪਹੁੰਚ ਗਏ। ਸਭ ਤੋਂ ਪਹਿਲਾਂ ਤਾਂ ਮਾਂ ਨੇ ਤੇਲ ਚੋਕੇ ਅੰਦਰ ਵਾੜ ਲਿਆ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਕੀ ਅਸੀਂ ਬਾਹਰੋਂ ਆਏ ਹਾਂ। ਉਨ੍ਹਾਂ ਦਿਨਾਂ ਵਿਚ 10- 15 ਜਾਣੇ ਹੋਰ ਵੀ ਬਾਹਰੋਂ ਆਏ ਸਨ। ਬਾਹਰੋਂ ਆਉਣ ਵਾਲੀਆਂ ਨਾ ਕੋਈ ਚੰਗਾ ਸਲੂਕ ਨਹੀਂ ਸੀ ਕਰ ਰਿਹੈ, ਇਨ੍ਹਾਂ ਮੁਸ਼ਕਲਾਂ ਆ ਰਹੀਆਂ ਸਨ। ਅੱਜ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਖਾਸ ਕਰ ਪੰਜਾਬ ਦੇ ਪਿੰਡਾਂ ਦੇ ਲੋਕ ਉਹ ਗੱਲ ਨੂੰ ਸਮਝ ਕੇ ਫਿਰ ਨਹੀਂ ਕਰਦੇ। ਜਿਵੇਂ ਕਿਸੇ ਨੇ ਕਹਿ ਦਿੱਤਾ , ਉਦੇ ਮਗਰ ਲੱਗ ਪੈਦੇ ਨੇ। ਪਿੰਡ ਵਿਚ ਕੁਝ ਲੋਕ ਬਹੁਤ ਸ਼ਰਾਰਤੀ ਵੀ ਹੁੰਦੇ ਨੇ ਜੋ ਸਿਰਫ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਖੁਸ਼ ਰਹਿੰਦੇ ਨੇ। ਉਹਨਾਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅਸੀਂ ਵੀ ਇਸ ਦਾ ਬਹੁਤ ਸ਼ਿਕਾਰ ਹੋਏ ਸਨ। ਹੁਣ ਅਸੀਂ ਆਪਣੇ ਘਰ ਪਹੁੰਚ ਚੁੱਕੇ ਸੀ। ਅਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਫਿਰ ਮਿਲਣ ਗਏ। ਮੈਂ ਅਜੇ ਵੀ ਆਪਣੀ ਮਾਂ ਨੂੰ ਜੱਫੀ ਨਹੀਂ ਸੀ ਪਾ ਸਕਿਆ, ਦੂਰੋਂ ਹੀ ਫ਼ਤਹਿ ਬੁਲਾ ਦਿੱਤੀ। ਉਹ ਸਮਾਂ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਸੀ ਅਸੀਂ ਇਕ ਦੂਜੇ ਨੂੰ ਮਿਲ ਵੀ ਨਹੀਂ ਸੀ ਸਕਦੇ। ਫਿਰ ਅਗਲੇ ਹੀ ਦਿਨ ਸਰਕਾਰ ਵੱਲੋਂ ਲੋਕ ਆਹ ਗਏ। ਅਸੀਂ ਤਾਂ ਪਹਿਲਾਂ ਹੀ ਆਪਣੇ ਆਪ ਨੂੰ ਵੱਖ (quarantine) ਕਰ ਲਿਆ ਸੀ। ਫਿਰ ਸਾਡੇ ਚੋਦਾ ਦਿਨ ਬੜੇ ਮੁਸ਼ਕਲ ਨਿਕਲੇ, ਕਿਸੇ ਨੂੰ ਮਿਲਣਾ ਨਾ ਕਿਸੇ ਨਾਲ਼ ਬਹੁਤੀ ਗੱਲ ਕਰਨੀ। ਜ਼ਿੰਦਗੀ ਬੜੀ ਮੁਸ਼ਕਲ ਲੱਗਣ ਲੱਗ ਪਈ। 14 ਦਿਨਾਂ ਬਾਅਦ ਹੁਣ ਸਾਡਾ quarantine ਵਾਲਾ ਸਮਾਂ ਸਮਾਪਤ ਹੋ ਗਿਆ ਸੀ। ਅੱਜ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ। ਉਹ ਸਮਾਂ ਆ ਗਿਆ ਸੀ ਜਦ ਅਸੀਂ ਇਕ ਦੂਜੇ ਨੂੰ ਗਲੇ ਲੱਗ ਮਿਲੇ। ਅੱਜ ਐਵੇਂ ਲੱਗ ਰਿਹਾ ਸੀ ਕਿ ਮਾਂ ਨੂੰ ਸਾਰੀ ਉਮਰ ਜੱਫੀ ਵਿਚ ਰਖਾ, ਉਸ ਦੀ ਮਮਤਾ ਦਾ ਨਿੱਘ ਸਾਰੀ ਉਮਰ ਹੀ ਮਾਣਦਾ ਰਾਵਾ।
ਸਮਾਪਤ
Comments
Post a Comment